जून 2026

भाषान्तरਗਰੀਬ ਦੀ ਪੀੜ     Posted: March 1, 2022

  अनुवाद- श्याम सुन्दर अग्रवाल ਸ਼ਿਆਮ ਸੁੰਦਰ ਅਗਰਵਾਲ

“ਨੀ ਕਮਲਾ, ਰਾਜੂ ਨੂੰ ਨੀ ਲਿਆਈ?” ਸ਼ਿਖਾ ਉੱਚੀ ਆਵਾਜ਼ ਵਿਚ ਬੋਲੀ।

“ਦੀਦੀ, ਉਹਨੂੰ ਬੁਖਾਰ ਚੜ੍ਹਿਐ।” ਕਮਲਾ ਨੇ ਸਿਰ ਝੁਕਾ ਕੇ ਜਵਾਬ ਦਿੱਤਾ।

“ਬੁਖਾਰ ਈ ਤਾਂ ਹੈ। ਕੋਈ ਹੱਥ-ਪੈਰ ਤਾਂ ਨੀ ਟੁੱਟੇ। ਜਾ, ਜਾ ਕੇ ਲੈ ਆ। ਉਹਨੇ ਨਿਮਿਸ਼ ਨਾਲ ਖੇਡਣਾ ਈ ਤਾ ਹੈ। ਕੋਈ ਪਹਾੜ ਤਾਂ ਨੀ ਤੁੜਾਉਣਾ।” ਸ਼ਿਖਾ ਬੋਲੀ।

“ਦੀਦੀ, ਬਹੁਤ ਤੇਜ਼ ਬੁਖਾਰ ਐ ਉਹਨੂੰ। ਉਹ ਤਾਂ ਉੱਠ ਵੀ ਨੀ ਸਕਦਾ। ਬੜੀ ਮੁਸ਼ਕਲ ਨਾਲ ਕੰਮ ’ਤੇ ਆਈ ਆਂ।”

“ਦੇਖ ਲੈ, ਰਾਜੂ ਨੂੰ ਲਿਆਉਨੀਂ ਐ ਤਾਂ ਠੀਕ ਐ, ਨਹੀਂ ਤਾਂ ਕੰਮ ਤੋਂ ਛੁੱਟੀ ਸਮਝ।”

“ਸ਼ਿਖਾ, ਲੱਗਦੈ ਰਾਜੂ ਕਾਫੀ ਬੀਮਾਰ ਐ। ਤੂੰ ਜਿੱਦ ਕਿਉਂ ਕਰ ਰਹੀਂ ਐਂ।” ਕੋਲ ਬੈਠੀ ਉਸਦੀ ਸਹੇਲੀ ਨਿਸ਼ਾ ਬੋਲੀ।

“ਨਿਸ਼ਾ, ਤੂੰ ਨਹੀਂ ਜਾਣਦੀ ਇਨ੍ਹਾਂ ਲੋਕਾਂ ਨੂੰ। ਫਿਰ ਪੈਸੇ ਦਿੰਨੀਂ ਐਂ, ਖੇਡਣ ਦੇ ਵੀ। ਵੇਖੀਂ, ਹੁਣੇ ਆ ਜੂਗਾ।”

ਕਮਲਾ ਫਿਰ ਬੋਲੀ, “ਦੀਦੀ ਉਹ ਤਾਂ ਮੰਜੇ ’ਤੇ ਪਿਐ, ਉੱਠਣ ਜੋਗਾ ਵੀ ਹੈ ਨੀ।”

“ਮੈਂ ਤੇਰੀ ਕੋਈ ਗੱਲ ਨੀ ਸੁਣਨੀ। ਬੱਸ ਹੁਣੇ ਜਾ ਤੇ ਰਾਜੂ ਨੂੰ ਲੈ ਕੇ ਆ।”

ਕਮਲਾ ਕੁਝ ਦੇਰ ਸੋਚਦੀ ਖੜ੍ਹੀ ਸ਼ਿਖਾ ਵੱਲ ਦੇਖਦੀ ਰਹੀ। ਫਿਰ ਦਰਵਾਜ਼ੇ ਵੱਲ ਕਦਮ ਵਧਾਉਂਦੀ ਹੋਈ ਬੋਲੀ, “ਮੈਂ ਜਾ ਰਹੀ ਆਂ। ਕੰਮ ਤਾਂ ਕਿਤੇ ਹੋਰ ਵੀ ਮਿਲ ਜੂਗਾ, ਪਰ ਪੁੱਤ ਨੀ ਮਿਲਣਾ।”

ਭੁਚੱਕੀ ਰਹਿ ਗਈ ਸ਼ਿਖਾ ਦੀ ਜਬਾਨ ਨੂੰ ਤਾਂ ਜਿਵੇਂ ਲਕਵਾ ਹੀ ਮਾਰ ਗਿਆ।

                                                  -0-

गतिविधियाँ

  • सम्पर्क:-

    सुकेश साहनी

    185,उत्सव,महानगर पार्ट–2
    बरेली–243122 (उ.प्र.)


    sahnisukesh@gmail.com

    रामेश्वर काम्बोज ´हिमांशु´

    रचनाएँ भेजने के लिए ई-मेल-:-

    laghukatha89@gmail.com

    विशेष सूचना-:-

    पूर्व अनुमति के बिना लघुकथा डॉट कॉंम की सामग्री का उपयोग नहीं किया जा सकता ।

    केवल स्वीकृत रचनाओं की ही सूचना दी जाती है।

    -सम्पादक द्वय

Design by TemplateWorld and brought to you by SmashingMagazine