अगस्त 2026

भाषान्तरचकमा-ਚਕਮਾ—ਸੀਮਾ ਵਿਆਸ :     Posted: December 1, 2020

ਅਨੁਵਾਦ : ਸ਼ਿਆਮ ਸੁੰਦਰ ਅਗਰਵਾਲ

ਕਈ ਵਰ੍ਹੇ ਬਾਅਦ ਭਰਾ ਘਰ ਆਇਆ ਦੂਰ ਦੇ ਰਿਸ਼ਤੇ ਦਾ ਚਾਚਾ ਵੱਡੀ ਹੋ ਰਹੀ ਭਤੀਜੀ ਨੂੰ ਵੇਖ ਕੇ ਬਹੁਤ ਨੇੜਿਓਂ ਦੁਲਾਰਨ ਲੱਗਾ। ਸ਼ਾਮੀਂ ਹੀ ਉਸਨੇ ਰੁਣਝੁਣ ਕਰਦੀਆਂ ਝਾਂਜਰਾਂ ਵੀ ਲਿਆ ਦਿੱਤੀਆਂ, ਜਿਸਦੀ ਮੰਗ ਉਹ ਹਰ ਸਮਾਨ ਵਾਲੀ ਰੇੜ੍ਹੀ ਦੇ ਦੁਆਲੇ ਘੁੰਮਦੀ ਕਰ ਰਹੀ ਸੀ। ਝਾਂਜਰ ਦਿੰਦੇ ਹੋਏ ਚਾਚੇ ਨੇ ਕਿਹਾ, “ਸਾਹਮਣੇ ਬਣ ਰਹੇ ਮਕਾਨ ’ਚ ਚੱਲ। ਝਾਂਜਰਾਂ ਪਾ ਕੇ ਪੌੜੀਆਂ ਚੜ੍ਹੇਂਗੀ ਤਾਂ ਛਮਛਮ ਦੀ ਬੜੀ ਪਿਆਰੀ ਤੇ ਮਿੱਠੀ ਆਵਾਜ਼ ਆਊਗੀ।”

ਭਤੀਜੀ ਝਾਂਜਰਾਂ ਦੇ ਉਤਸ਼ਾਹ ਵਿਚ ਚਲੀ ਤਾਂ ਗਈ, ਪਰ ਝਾਂਜਰ ਪਾਉਂਦੇ ਚਾਚੇ ਦੇ ਹੱਥਾਂ ਦੀ ਛੋਹ ਉਹਨੂੰ ਚੰਗੀ ਨਹੀਂ ਲੱਗੀ ਅਤੇ ਚਾਚੇ ਦੀ ਨਿਗ੍ਹਾ ਤਾਂ ਬਿਲਕੁਲ ਵੀ ਨਹੀਂ।

ਝਾਂਜਰਾਂ ਪਾਉਂਦੇ ਹੀ ਬੋਲੀ, “ਚਾਚਾ ਜੀ, ਇਕ ਵਾਰ ਪੌੜੀਆਂ ਚੜ੍ਹ ਕੇ ਵੇਖਾਂ, ਕਿਹੋ ਜਿਹੀਆਂ ਵੱਜਦੀਆਂ ਨੇ?” ਤੇ ਚਾਚੇ ਦੇ ਕੁਝ ਬੋਲਣ ਤੋਂ ਪਹਿਲਾਂ ਹੀ ਉਹਨੇ ਪੌੜੀਆਂ ਰਾਹੀਂ ਛੱਤ ਵੱਲ ਦੌੜ ਲਾ ਦਿੱਤੀ। ਛੱਤ ਉੱਤੋਂ ਹੇਠਾਂ ਵੇਖਦੇ ਹੋਏ ਉਹ ਉੱਚੀ ਆਵਾਜ਼ ਵਿਚ ਬੋਲੀ, “ਨੀ ਸਰਿਤਾ, ਦੇਖ, ਮੇਰੇ ਚਾਚਾ ਜੀ ਨੇ ਛਮਛਮ ਕਰਨ ਵਾਲੀਆਂ ਝਾਂਜਰਾਂ ਲੈ ਕੇ ਦਿੱਤੀਆਂ ਹਨ। ਮੀਨਾ, ਸੋਨੂੰ ਸਾਰੇ ਆਓ ਤੇ ਦੇਖੋ ਕਿੰਨੀਆਂ ਸੋਹਣੀਆਂ ਝਾਂਜਰਾਂ ਹਨ। ਛੇਤੀ ਉੱਪਰ ਆਓ, ਮੈਂ ਤੁਹਾਨੂੰ ਵਜਾ ਕੇ ਦਿਖਾਉਂਦੀ ਹਾਂ। ਰੇਖਾ, ਤੂੰ ਸਰਿਤਾ ਨੂੰ ਲੈ ਕੇ ਆ ਤਾਂ ਸਹੀ…”

ਭਤੀਜੀ ਨੇ ਚਾਚੇ ਦੇ ਇਰਾਦੇ ਨੂੰ ਪਲ ਭਰ ਵਿਚ ਹੀ ਚਕਮਾ ਦੇ ਦਿੱਤਾ।

                                                -0-

गतिविधियाँ

  • सम्पर्क:-

    सुकेश साहनी

    185,उत्सव,महानगर पार्ट–2
    बरेली–243122 (उ.प्र.)


    sahnisukesh@gmail.com

    रामेश्वर काम्बोज ´हिमांशु´

    रचनाएँ भेजने के लिए ई-मेल-:-

    laghukatha89@gmail.com

    विशेष सूचना-:-

    पूर्व अनुमति के बिना लघुकथा डॉट कॉंम की सामग्री का उपयोग नहीं किया जा सकता ।

    केवल स्वीकृत रचनाओं की ही सूचना दी जाती है।

    -सम्पादक द्वय

Design by TemplateWorld and brought to you by SmashingMagazine