जून 2026

भाषान्तरफूली-ਫੂਲੀ / ਭਗੀਰਥ ਪਰਿਹਾਰ     Posted: November 1, 2020

ਫੂਲੀ / ਭਗੀਰਥ ਪਰਿਹਾਰ–                                                                          

ਅਨੁਵਾਦਕ : ਸ਼ਿਆਮ ਸੁੰਦਰ ਅਗਰਵਾਲ

ਪਹੁ ਫੁੱਟ ਰਹੀ ਸੀ। ਫੂਲੀ ਮੰਜੇ ਤੋਂ ਉੱਠੀ ਅਤੇ ਵਿਹੇ ਵਿਚ ਆ ਕੇ ਗਾਂ-ਮੱਝ ਦਾ ਗੋਹਾ-ਕੂਾ ਕਰਨ ਲੱਗੀ। ਗੋਹਾ-ਕੂਾ ਕਰਨ ਮਗਰੋਂ ਵੰਡ ਚੁੱਲ੍ਹੇ ਉੱਤੇ ਚ੍ਹਾਉਣਾ ਸੀ। ਧਾਰ ਕੱਢਣੀ ਸੀ, ਦਿਨ ਨਿਕਲਣ ਤੇ ਮੱਖੀਆਂ ਤੰਗ ਕਰਨ ਲਗਦੀਆਂ ਹਨ।

ਫੂਲੀ ਦਾ ਘਰ ਵਾਲਾ ਭਾਨੀਆ ਪੂਰਾ ਭਗਤ ਹੈ। ਸਵੇਰੇ-ਸਵੇਰੇ ਉੱਠ ਕੇ ਵੀਰ ਬਾਬਾ ਜੀ ਦੀ ਆਰਤੀ ਕਰਦਾ। ਆਰਤੀ ਕਰਦੇ ਕਰਦੇ ਅਕਸਰ ਵੀਰ ਬਾਬਾ ਜੀ ਦਾ ਅਸਰ ਉਸ ਵਿਚ ਆਉਣ ਲੱਗਦਾ। ਪੂਰਾ ਸਰੀਰ ਕੰਬਣ ਲੱਗਦਾ, ਥਰਥਰਾਉਂਦਾ ਤੇ ਬੁਬੁਾਉਂਦਾ।

ਉਸ ਦਿਨ ਭਾਨੀਆ ਦੇ ਸਰੀਰ ਵਿਚ ਵੀਰ ਬਾਬਾ ਜੀ ਆਏ ਤਾਂ ਫੂਲੀ ਵਿਹੇ ਵਿੱਚੋਂ ਹੀ ਚੀਕੀ…“ਸਵੇਰੇ ਪਹਿਲਾਂ ਈ ਕੰਮ ਦੇ ਟੈਮ ਇਹ ਕੀ ਕਰ ਰਹੇ ਓ! ਹੇ ਵੀਰ ਬਾਬਾ ਜੀ, ਮੈਂ ਹੱਥ ਬੰਨ੍ਹਦੀ ਹਾਂ, ਕਿਉਂ ਸਾਡੇ ਪਿੱਛੇ ਪਏ ਓ?”

ਭਾਨੀਆ ਉੱਤੇ ਅਸਰ ਵਧਣ ਲੱਗਾ। ਸਰੀਰ ਬੁਰੀ ਤਰ੍ਹਾਂ ਕੰਬਣ ਲੱਗਾ। ਗਰਦਨ ਤਾਂ ਇੰਜ ਘੁੰਮ ਰਹੀ ਸੀ ਜਿਵੇਂ ਕਿੱਲੇ ਉੱਤੇ ਰੱਖੀ ਹੋਵੇ।

ਇਹ ਸਭ ਦੇਖਦੇ ਦੇਖਦੇ ਉਹ ਦੁਖੀ ਹੋ ਗਈ ਸੀ। ਅਸਰ ਖਤਮ ਹੋਣ ਤੋਂ ਬਾਅਦ ਭਾਨੀਆ ਦਾ ਸਰੀਰ ਦੁਖਦਾ ਤੇ ਉਹ ਖੇਤ ਵਿਚ ਮੰਜੇ ਉੱਤੇ ਪਿਆ ਰਹਿੰਦਾ। ਜਾਂ ਫਿਰ ਫੂਲੀ ਨੂੰ ਕਹਿੰਦਾ—“ਜਰਾ ਘੁੱਟ ਦੇ। ਅੱਜ ਤਾਂ ਵੀਰ ਜੀ ਅਜਿਹੇ ਆਏ ਕਿ ਅੰਗ-ਅੰਗ ਦੁਖਦੈ।

ਘਰ ਵਿਚ ਕੰਮ ਕਰੇ ਤਾਂ ਫੂਲੀ, ਖੇਤ ਵਿਚ ਜੁਤੇ ਤਾਂ ਫੂਲੀ। ਫੂਲੀ ਕਈ ਵਾਰ ਹੰਝੂ ਭਰੀਆਂ ਅੱਖਾਂ ਨਾਲ ਵੀਰ ਜੀ ਦੇ ਮੰਦਰ ਵੀ ਗਈ। ਬਹੁਤ ਹੱਥ ਜੋੇ. ਪੈਰੀਂ ਪਈ, ਪਰ ਭਾਨੀਆ ਨੂੰ ਕੋਈ ਫਰਕ ਨਾ ਪਿਆ।

ਫੂਲੀ ਨੇ ਗਾਂ ਦੀਆਂ ਟੰਗਾਂ ਵਿਚ ਬੰਨ੍ਹੀ ਰੱਸੀ ਖੋਲ੍ਹੀਦੁੱਧ ਦਾ ਭਾਂਡਾ ਉੱਥੇ ਹੀ ਰੱਖ ਭਾਨੀਆ ਨੂੰ ਕਿਹਾ, ਤੁਹਾਡੇ ਹੱਥ ਜੋਦੀ ਆਂ ਵੀਰ ਜੀ, ਤੁਸੀਂ ਇੱਥੋਂ ਜਾਓ। ਪ੍ਰਾਰਥਨਾ ਬੇਅਸਰ ਹੁੰਦੀ ਦੇਖ ਫੂਲੀ ਗੁੱਸੇ ਵਿਚ ਆ ਗਈ। ਉਸਨੇ ਨਾਰੀਅਲ ਭੰਨਿਆ, ਚੁੱਲ੍ਹੇ ਵਿੱਚੋਂ ਸੁਲਗਦਾ ਕੰਡਾ ਲਿਆਈ, ਉਸ ਉੱਪਰ ਧੂਫ ਤੇ ਨਾਰੀਅਲ ਪਾਇਆ। ਧੂਆਂ ਉੱਠਦੇ-ਉੱਠਦੇ ਅੱਗ ਭਕ ਉੱਠੀ।

ਜਾਂਦਾ ਐਂ ਕਿ ਨਹੀਂ? ਕਹਿੰਦੀ ਹੋਈ ਉਹ ਅੱਗ ਭਾਨੀਆ ਦੇ ਮੂੰਹ ਤੱਕ ਲੈ ਗਈ।

ਅੱਗ ਲਗਦੇ ਹੀ ਉਹਦੀਆਂ ਮੁੱਛਾਂ ਦੇ ਵਾਲ ਸ ਗਏ। ਮੁੱਛਾਂ ਸਦੀਆਂ ਦੇਖ ਭਾਨੀਆ ਹੋਸ਼ ਵਿਚ ਆਇਆ ਅਤੇ ਇਕਦਮ ਪਿੱਛੇ ਹਟਿਆਪਰ ਫੂਲੀ ਤਾਂ ਅੱਗ ਹੋਰ ਅੱਗੋ ਕਰ ਰਹੀ ਸੀ। ਭਾਨੀਆ ਬੋਲਿਆ, ਕੀ ਕਰ ਰਹੀ ਐਂ ਤੂੰ? ਮੈਂ ਕੋਈ ਭੂਤ-ਪ੍ਰੇਤ ਆਂ, ਜੋ ਤੂੰ ਇੰਜ ਕਰ ਰਈ ਐਂ। ਮੈਂ ਤਾਂ ਦੇਵ ਆਂ ਦੇਵ।

ਫੂਲੀ ਬੋਲੀ, ਦਿੱਸਦਾ ਨਹੀਂ। ਸਵੇਰੇ ਪਹਿਲਾਂ ਕੰਮ ਤੇਰਾ ਵੀਰ ਜੀ ਕਰੂਗਾ? ਅੱਜ ਤਾਂ ਮੈਂ ਤੇਰੇ ਵੀਰ ਜੀ ਨੂੰ ਭਜਾ ਕੇ ਈ ਰਹੂੰਗੀ। ਮੇਰਾ ਘਰ ਬਰਬਾਦ ਹੋਈ ਜਾਵੇ ਤੇ ਮੈਂ ਦੇਖਦੀ ਰਹਾਂ। ਭਗਤੀ ਦਾ ਵੀ ਕੋਈ ਟੈਮ ਹੁੰਦੈ।

ਫੂਲੀ ਨੇ ਫਿਰ ਅੱਗ ਨੂੰ ਉਸ ਵੱਲ ਵਧਾਇਆ। ਜੇ ਭਾਨੀਆ ਪਿੱਛੇ ਨਾ ਹਟਦਾ ਤਾਂ ਅੱਗ ਉਹਦੇ ਮੂੰਹ ਵਿਚ ਵ ਜਾਂਦੀ।

ਭਾਨੀਆ ਇਕਦਮ ਮੁਿਆ, ਵਿਹੇ ਵਿੱਚੋਂ ਦੁੱਧ ਵਾਸਤੇ ਭਾਂਡਾ ਚੁੱਕ ਕੇ ਧਾਰ ਕੱਢਣ ਲੱਗਾ।

                                                -0-

गतिविधियाँ

  • सम्पर्क:-

    सुकेश साहनी

    185,उत्सव,महानगर पार्ट–2
    बरेली–243122 (उ.प्र.)


    sahnisukesh@gmail.com

    रामेश्वर काम्बोज ´हिमांशु´

    रचनाएँ भेजने के लिए ई-मेल-:-

    laghukatha89@gmail.com

    विशेष सूचना-:-

    पूर्व अनुमति के बिना लघुकथा डॉट कॉंम की सामग्री का उपयोग नहीं किया जा सकता ।

    केवल स्वीकृत रचनाओं की ही सूचना दी जाती है।

    -सम्पादक द्वय

Design by TemplateWorld and brought to you by SmashingMagazine