जून 2026

भाषान्तरਇੱਕੀ ਛਿੱਤਰ(इक्कीस जूते )     Posted: November 1, 2019

ਪੰਜਾਬੀ ਅਨੁਵਾਦ: ਯੋਗਰਾਜ ਪ੍ਰਭਾਕਰ( पंजाबी में अनुवाद-योगराज प्रभाकर )

ਬਾਦਸ਼ਾਹ ਨੇ ਐਲਾਨ ਕਰਵਾ ਦਿੱਤਾ ਕਿ ਉਸਨੇ ਆਪਣੇ ਰਾਜ ਵਿਚ ਇਹੋ ਜਿਹੇ ਇੰਤਜ਼ਾਮ ਕਰ ਦਿੱਤੇ ਹਨ ਕਿ ਹੁਣ ਕਿਸੇ ਬੰਦੇ ਨੂੰ ਭੁੱਖਾ ਨਹੀਂ ਰਹਿਣਾ ਪਵੇਗਾ…. ਸਾਰਾ ਮੁਲਕ ਖੁਸ਼ਹਾਲ ਹੋ ਚੁੱਕਾ ਹੈ…. ਜੇ ਹੁਣ ਵੀ ਕੋਈ ਬੰਦਾ ਭੁੱਖਾ ਰਹਿ ਜਾਵੇ ਤਾਂ ਉਹ ਦਰਬਾਰ ਵਿਚ ਹਾਜ਼ਰ ਹੋਵੇ ਤਾਂ ਜੋ ਓਹਦੇ ਭੁੱਖੇ ਰਹਿਣ ਦੀ ਵਜ੍ਹਾ ਜਾਣਕੇ ਜੁੰਮੇਵਾਰ ਸਰਕਾਰੀ ਮੁਲਾਜ਼ਮ ਨੂੰ ਸਜ਼ਾ ਦਿੱਤੀ ਜਾ ਸਕੇl ਐਲਾਨ ਕਰਵਾ ਕੇ ਬਾਦਸ਼ਾਹ ਨਿਸ਼ਚਿੰਤ ਹੋ ਗਿਆ ਕਿ ਹੁਣ ਕੋਈ ਭੁੱਖਾ ਬੰਦਾ ਉਸਦੇ ਸਾਹਮਣੇ ਪੇਸ਼ ਨਹੀਂ ਹੋਵੇਗਾ ਅਤੇ ਉਸਦੀ ਪ੍ਰਸਿੱਧੀ ਚਾਰੇ ਪਾਸੇ ਫੈਲ ਜਾਵੇਗੀ। ਪਰ ਬਾਦਸ਼ਾਹ ਦੇ ਇਸ ਖੁਸ਼ਨੁਮਾ ਸੁਪਨੇ ਨੂੰ ਤੋੜਦਿਆਂ ਇੱਕ ਮਾੜਚੂ-ਜਿਹਾ ਬੰਦਾ ਹੱਥ ਜੋੜੀਂ ਉਸਦੇ ਸਾਹਮਣੇ ਹਾਜ਼ਰ ਹੋ ਗਿਆl    
“ਤੂੰ ਭੁੱਖਾ ਹੈਂ?” ਬਾਦਸ਼ਾਹ ਨੇ ਘੂਰਦਿਆਂ ਹੋਇਆਂ ਪੁੱਛਿਆ।
“ਜੀ ਮਾਲਕ!” ਲਿਹਲੜੀ ਭਰੀ ਆਵਾਜ਼ ਸੀ ਉਸ ਬੰਦੇ ਦੀl
“ਕਿਉਂ… ਕਿਉਂ? ਆਖ਼ਰ  ਕਿਉਂ?” ਬਾਦਸ਼ਾਹ ਅੱਗ ਦੀ ਲਾਟ ਵਾਂਗ ਭੜਕ ਪਿਆl
“ਆਪਣੀ ਇਮਾਨਦਾਰੀ ਕਰਕੇ, ਮਾਲਕ।” ਬੰਦੇ ਨੇ ਫ਼ਖ਼ਰ ਨਾਲ ਬਾਦਸ਼ਾਹ ਨਾਲ ਅੱਖਾਂ ਮਿਲਾਉਂਦਿਆਂ ਕਿਹਾ।
ਓਹਨੂੰ ਉਮੀਦ ਸੀ ਕਿ ਬਾਦਸ਼ਾਹ ਖੁਸ਼ ਹੋਕੇ ਉਸਨੂੰ ਸ਼ਾਬਾਸ਼ੀ ਅਤੇ ਦੇਣਗੇ ਇਨਾਮ ਦੇਵੇਗਾ।
“ਕੀ ਤੂੰ ਮੇਰੇ ਮੁਲਾਜ਼ਮਾਂ ਨੂੰ ਹੋਰਨਾਂ ਲੋਕਾਂ ਨਾਲ ਬੇਈਮਾਨੀ ਕਰਦਿਆਂ ਨਹੀਂ ਦੇਖਿਆ? ਕੀ ਤੂੰ ਉਨ੍ਹਾਂ ਨੂੰ ਆਪਣੀ ਬੇਈਮਾਨੀ ਕਾਰਣ ਇਨਾਮ ਹਾਸਲ ਕਰਦਿਆਂ ਨਹੀਂ ਦੇਖਿਆ?”  
“ਜੀ ਸਰਕਾਰ, ਦੇਖਿਆ ਸੀl”
“ਕੀ ਤੈਨੂੰ ਕਿਸੇ ਨੇਂ ਬੇਈਮਾਨੀ ਕਰਨੋਂ ਰੋਕਿਆ ਸੀ?”
“ਨਹੀਂ ਮਾਲਕ, ਨਹੀਂ!”  
“ਤੇ ਫੇਰ ਤੂੰ ਬੇਈਮਾਨੀ ਕਰਕੇ ਆਪਣਾ ਢਿੱਡ ਕਿਉਂ ਨੀ ਭਰਿਆ?”
“ਮੈਂ ਆਪਣੇ ਅਸੂਲਾਂ ਤੇ ਕਾਇਮ ਰਹਿਣਾ ਚਾਹੁੰਨਾਂ ਮਾਲਕ।”
“ਅੱਛਾ ਅੱਛਾ! ਫੇਰ ਤਾਂ ਭੁੱਖਾ ਰਹਿਣ ਦਾ ਜੁੰਮੇਵਾਰ ਤੂੰ ਆਪ ਐਂl” ਫੇਰ ਅੱਪਣੇ ਵਜ਼ੀਰ ਵਲ ਹੁੰਦਿਆਂ ਹੁਕਮ ਸੁਣਾਇਆ,  
“ਇਸ ਬੰਦੇ ਨੂੰ ਇੱਕੀ ਛਿੱਤਰ ਮਾਰੇ ਜਾਣ ਜਿਹੜਾ ਇਮਾਨਦਾਰੀ ਅਤੇ ਅਸੂਲ ਵਰਗੀਆਂ ਗਲੀਆਂ-ਸੜੀਆਂ ਚੀਜ਼ਾਂ ਆਪਣੇ ਨਾਲ ਚੰਬੇੜੀ ਫਿਰਦੈ।”      

 

गतिविधियाँ

  • सम्पर्क:-

    सुकेश साहनी

    185,उत्सव,महानगर पार्ट–2
    बरेली–243122 (उ.प्र.)


    sahnisukesh@gmail.com

    रामेश्वर काम्बोज ´हिमांशु´

    रचनाएँ भेजने के लिए ई-मेल-:-

    laghukatha89@gmail.com

    विशेष सूचना-:-

    पूर्व अनुमति के बिना लघुकथा डॉट कॉंम की सामग्री का उपयोग नहीं किया जा सकता ।

    केवल स्वीकृत रचनाओं की ही सूचना दी जाती है।

    -सम्पादक द्वय

Design by TemplateWorld and brought to you by SmashingMagazine