अगस्त 2026

भाषान्तरफुर्सत/ ਵਿਹਲ/ ਸਨੇਹਾ ਗੋਸਵਾਮੀ     Posted: August 1, 2026

पंजाबी अनुवाद- परमजीत कौर ‘रीत’   ਅਨੁਵਾਦ- ਪਰਮਜੀਤ ਕੌਰ ‘ਰੀਤ’

ਸਮੇੰ ਨੇ ਕਦੀ ਇੰਨੀ ਵਿਹਲ ਹੀ ਨਹੀਂ ਦਿੱਤੀ ਸੀ ਕਿ ਇੱਕਠੇ ਬਹਿ ਕੇ ਪਿਆਰ ਦੀਆਂ ਦੋ ਗੱਲਾਂ ਹੀ ਕਰ ਲਈਏਜੇ ਕਦੇ ਵਿਹਲ ਮਿਲੀ ਵੀ ਤਾਂ ਪਹਿਲਾਂ ਮਾਪਿਆਂ ਤੋਂ ਤੇ ਫੇਰ ਨਿਆਣਿਆਂ ਤੋਂ  ਸੰਗਦੇ ਰਹਿ ਗਏਨਿਜੀ ਪਲਾਂ ਵਿੱਚ ਵੀ ਉਹਨਾਂ ਦੀ ਚਰਚਾ ਦੇ ਵਿਸ਼ੇ  ਭੈਣਾ ਦਾ ਵਿਆਹ, ਬੱਚਿਆਂ ਦੀ ਵਰਦੀ ਅਤੇ ਉਹਨਾਂ ਦੀ ਟਿਊਸ਼ਨ ਹੀ ਰਹੇ

ਹੁਣ ਬੱਚੇ ਆਪੋ-ਆਪਣੇ ਕੰਮਕਾਜ ਵਿੱਚ ਰੁੱਝ ਗਏ ਹਨ। ਆਪਣੀ ਰਿਟਾਇਰਮੈਂਟ (ਸੇਵਾਮੁਕਤੀ) ਤੋਂ ਬਾਅਦ ਅਗਲੇ ਦਿਨ ਉਹਨਾਂ ਨੇ ਆਪਣੀ ਪਤਨੀ ਨੂੰ ਪਿਆਰ ਨਾਲ ਵੇਖਦਿਆਂ ਆਖਿਆ,  “ਅੱਜ ਸ਼ਾਮ ਨੂੰ ਝੀਲ ਦੇ ਕੰਢੇ ਗੋਲਗੱਪੇ ਖਾਣ ਚੱਲੇੰਗੀ?”

ਪਤਨੀ ਨੇ ਮੁਸਕਰਾ ਕੇ ਆਖਿਆ, ” ਵਿਹਲ ਹੈ ਤਾਂ ਡਾਕਟਰ ਨੂੰ ਵਿਖਾ ਆਓਤੁਸੀਂ ਕਈ ਦਿਨਾਂ ਤੋੰ ਖੰਘਦੇ ਫਿਰਦੇ ਹੋਂਅਦਰਕ ਦੀ ਚਾਹ ਨਾਲ ਵੀ ਕੋਈ ਫਰਕ ਨੀਂ ਪੈ ਰਿਹਾ।”

ਤੂੰ ਵੀ ਚੱਲ, ਤੂੰ ਵੀ ਤਾਂ ਗੋਡਿਆਂ ਦੀ ਪੀੜ ਕਰਕੇ ਹਾਏਹਾਏ ਕਰਦੀ ਰਹਿਣੀ ਐਂ ।”

ਮੈਂ (ਗੋਡਿਆਂ ਤੇ) ਮੂਵਆਲੀ ਦਵਾਈ ਲਾ ਲਈ , ਹੁਣ ਠੀਕ ਹੈਤੁਸੀਂ ਵਗ ਜੋ।”

ਅਤੇ ਤੂੰ?”

ਮੈਂ ਚੁੱਲ੍ਹੇ ਤੇ ਗਾਜਰ ਦਾ ਹਲਵਾ ਧਰ ਰੱਖਿਆ ਹੈ ਆਪਣੇ ਪੁੱਤਰ ਰੰਜਨ ਦਾ ਆੜੀ ਹੈ ਨਾ ਸੁਮੰਤ, ਉਹ ਕੱਲ੍ਹ ਪੂਨੇ (ਸ਼ਹਿਰ) ਜਾ ਰਿਹਾ ਹੈਉਸਦੇ ਹੱਥ ਇਹ ਹਲਵਾ ਸੁਮੰਤ ਨੂੰ ਘੱਲ ਦੇਵਾਂਗੀਉਸਨੂੰ ਬਾਹਲਾ ਹੀ ਪਸੰਦ ਹੈਵਿਚਾਰੀ ਵਹੁਟੀ ਨੂੰ ਤਾਂ ਨੌਕਰੀ ਕਰਨ ਕਰਕੇ ਕੁੱਝ (ਖਾਸ ) ਬਣਾਕੇ ਖੁਆਉਣ ਦੀ ਵਿਹਲ ਹੀ ਨਹੀਂ ਮਿਲਦੀ ।”

        ਉਹਨਾਂ ਦਾ ਚਿੱਤ ਤਾਂ ਕਰ ਰਿਹਾ ਸੀ ਕੀ ਆਖਣ, ਤੈਨੂੰ ਕਿੱਥੇ ਵਿਹਲ ਮਿਲਦੀ ਹੈ। ਪਰ ਉਹ ਚੁੱਪ ਹੀ ਰਹਿ ਗਏ। ਆਖ਼ਰ ਸਾਰੀ ਜ਼ਿੰਦਗੀ ਉਹਨਾਂ  ਨੂੰ ਵੀ ਕਿੱਥੇ ਵਿਹਲ ਮਿਲੀ ਕੁੱਝ ਕਹਿਣ-ਸੁਣਨ ਦੀ।

-0- ਸ਼੍ਰੀ ਗੰਗਾਨਗਰ (ਰਾਜਸਥਾਨ)

गतिविधियाँ

  • सम्पर्क:-

    सुकेश साहनी

    185,उत्सव,महानगर पार्ट–2
    बरेली–243122 (उ.प्र.)


    sahnisukesh@gmail.com

    रामेश्वर काम्बोज ´हिमांशु´

    रचनाएँ भेजने के लिए ई-मेल-:-

    laghukatha89@gmail.com

    विशेष सूचना-:-

    पूर्व अनुमति के बिना लघुकथा डॉट कॉंम की सामग्री का उपयोग नहीं किया जा सकता ।

    केवल स्वीकृत रचनाओं की ही सूचना दी जाती है।

    -सम्पादक द्वय

Design by TemplateWorld and brought to you by SmashingMagazine