जून 2026

भाषान्तरचोला-ਚੋਲਾ / ਰਮੇਸ਼ ਗੌਤਮ     Posted: February 1, 2026

ਅਨੁਵਾਦਕ : ਸ਼ਿਆਮ ਸੁੰਦਰ ਅਗਰਵਾਲ

ਨਗਰ ਨਿਗਮ ਦੀਆਂ ਚੋਣਾਂ ਸਮੇਂ ਜਨ ਸੰਪਰਕ ਅਭਿਆਨ ਦੌਰਾਨ ਉਮੀਦਵਾਰ ਰੋਜ਼ ਹੀ ਘਰਾਂ ਦੀਆਂ ਕੁੰਡੀਆਂ ਖੜਕਾ ਰਹੇ ਸਨ। ਉਹਨਾਂ ਦੇ ਵਾਅਦਿਆਂ ਦਾ ਜਾਦੂ ਸਭਨਾਂ ਦੇ ਸਿਰ ਚੜ੍ਹ ਕੇ ਬੋਲ ਰਿਹਾ ਸੀ। ਇਕ ਦਿਨ ਦਰਵਾਜ਼ਾ ਖੋਲ੍ਹਦੇ ਹੀ ਪਤਨੀ ਦੀ ਚੀਕ ਨੇ ਮੈਨੂੰ ਚੌਂਕਾ ਦਿੱਤਾ। ਹੱਥ ਵਿਚ ਫੜੇ ਤਾਜ਼ੇ ਅਖਬਾਰ ਨੂੰ ਇੱਕ ਪਾਸੇ ਸੁੱਟ, ਮੈਂ ਭੱਜ ਕੇ ਦਰਵਾਜ਼ੇ ਤੇ ਪਹੁੰਚਿਆ। ਭੈਭੀਤ ਪਤਨੀ ਨੇ ਸਾਹਮਣੇ ਖੜ੍ਹੇ ਵਿਅਕਤੀ ਵੱਲ ਇਸ਼ਾਰਾ ਕੀਤਾ।
ਪਿਛਲੇ ਵਰ੍ਹੇ ਗੁਆਂਢ ਵਿਚ ਹੋਏ ਅਗਵਾ-ਕਾਂਡ ਦਾ ਮੁੱਖ ਅਪਰਾਧੀ ਧਿਆਨ ਵਿਚ ਆ ਗਿਆ। ਉਹੀ ਸਫੇਦ ਖਾਦੀ ਧਾਰੀ ਆਪਣੇ ਬਹੁਤ ਸਾਰੇ ਸਾਥੀਆਂ ਨਾਲ ਨੇਤਾ ਦੀ ਮੁਦਰਾ ਵਿਚ ਹੱਥ ਜੋੜੇ ਖੜ੍ਹਾ ਸੀ। ਮੈਂ ਖੁਦ ਵੀ ਹੈਰਾਨੀ ਅਤੇ ਗੁੱਸੇ ਨਾਲ ਅਵਾਕ ਸੀ। ਮੇਰੀ ਬਦਲਦੀ ਨਿਗਾਹ ਨੂੰ ਤਾੜਦਿਆਂ ਉਹਨੇ ਪੈਂਤਰਾ ਬਦਲਦੇ ਹੋਏ ਬੜੀ ਬੇਸ਼ਰਮੀ ਨਾਲ ਕਿਹਾ, “ਭਾਈ ਸਾਹਬ, ਮੈਂ ਚੋਲਾ ਬਦਲ ਲਿਆ ਹੈ।”
ਮੈਂ ਚੁੱਪਚਾਪ ਪਤਨੀ ਨੂੰ ਨਾਲ ਲੈ ਕੇ ਅੰਦਰ ਆਇਆ ਤੇ ਸੋਚਨ ਲੱਗਾ, ਕੱਲ ਦੇ ਬਾਰੇ ਵਿੱਚ…।
-0-

गतिविधियाँ

  • सम्पर्क:-

    सुकेश साहनी

    185,उत्सव,महानगर पार्ट–2
    बरेली–243122 (उ.प्र.)


    sahnisukesh@gmail.com

    रामेश्वर काम्बोज ´हिमांशु´

    रचनाएँ भेजने के लिए ई-मेल-:-

    laghukatha89@gmail.com

    विशेष सूचना-:-

    पूर्व अनुमति के बिना लघुकथा डॉट कॉंम की सामग्री का उपयोग नहीं किया जा सकता ।

    केवल स्वीकृत रचनाओं की ही सूचना दी जाती है।

    -सम्पादक द्वय

Design by TemplateWorld and brought to you by SmashingMagazine