जून 2026

भाषान्तरमिमिक्री/ਮਿਮਿਕਰੀ     Posted: July 1, 2025

ਮਿਮਿਕਰੀ / ਗੌਤਮ ਕੁਮਾਰ ਸਾਗਰ

—ਮੈਂ ਮਿਮਿਕਰੀ ਸਿੱਖਣੀ ਐ।

—ਕਿਸ ਹੀਰੋ ਦੀ? ਅਮਿਤਾਭ ਦੀ? ਇਹ ਤਾ ਬਹੁਤ ਆਸਾਨ ਐ।

—ਹੀਰੋ ਦੀ ਨਹੀਂ।

—ਤਾਂ ਕਾਮੇਡੀਅਨ ਦੀ? ਜੌਨੀ ਲੀਵਰ ਦੀ? ਇਹ ਥੋੜ੍ਹੀ ਔਖੀ ਐ।

—ਨਹੀਂ, ਕਾਮੇਡੀਅਨ ਦੀ ਵੀ ਨਹੀਂ।

—ਤਾਂ ਕੀ ਵਿਲੇਨ ਦੀ? ਅਮਰੀਸ਼ ਪੁਰੀ ਵਰਗੀ ਆਵਾਜ਼ ਵੀ ਹੋਣੀ ਚਾਹੀਦੀ ਐ।

—ਨਹੀਂ ਮੈਂ ਫਿਲਮੀ ਕਲਾਕਾਰਾਂ ਦੀ ਆਵਾਜ਼ ਦੀ ਨਕਲ ਨਹੀਂ ਲਾਹੁਣੀ।

—ਤਾਂ ਫਿਰ?

—ਮੇਰੇ ਕੋਲ ਤਿੰਨ ਆਵਾਜਾਂ ਹਨ। ਇਨ੍ਹਾਂ ਤਿੰਨਾਂ ਦੀ ਮਿਮਿਕਰੀ ਸਿੱਖਣੀ ਹੈ।

—ਆਵਾਜਾਂ ਸੁਣਾਓ।

ਉਹਨੇ ਰਿਕਾਰਡ ਕੀਤੀਆਂ ਆਵਾਜਾਂ ਸੁਣਾਈਆਂ।

—ਇਨ੍ਹਾਂ ‘ਚੋਂ ਇਕ ਆਵਾਜ਼ ਔਰਤ ਦੀ ਹੈ ਤੇ ਦੋ ਆਵਾਜਾਂ 12 ਤੋਂ 15 ਸਾਲ ਦੇ ਬੱਚਿਆਂ ਦੀਆਂ।

—ਹਾਂ।

—ਇਹਨਾਂ ਦੀ ਮਿਮਿਕਰੀ ਕਿਓਂ?

—ਇਹ ਮੇਰੀ ਪਤਨੀ ਅਤੇ ਦੋਨੋਂ ਬੱਚਿਆਂ ਦੀਆਂ ਆਵਾਜਾਂ ਹਨ।

—ਅੱਛਾ ਸਮਝ ਗਿਆ। ਤੁਸੀਂ ਘਰ ਦਾ ਮਾਹੌਲ ਦਿਲਚਸਪ ਬਣਾਉਣਾ ਚਾਹੁੰਦੇ ਹੋ।

—ਹਾਂ, ਕੁਝ ਅਜਿਹਾ ਹੀ।

ਉਸ ‘ਵਾਇਸ ਟ੍ਰੇਨਰ’ ਨੇ ਕੁਝ ਹੀ ਹਫ਼ਤਿਆਂ ਵਿਚ ਉਹਨਾਂ ਤਿੰਨ ਆਵਾਜਾਂ ਦੀ ਕੰਮ ਚਲਾਊ ਮਿਮਿਕਰੀ ਸਿਖਾ ਦਿੱਤੀ।

ਹੁਣ ਉਹ ਪਿੰਡ ਬੈਠੇ ਬਿਮਾਰ ਤੇ ਬੁੱਢੇ ਮਾਂ-ਪਿਓ ਨੂੰ ਖੁਸ਼ ਕਰ ਪਾਉਂਦਾ ਸੀ। ਉਹ ਕਦੇ ਨੂੰਹ ਬਣਕੇ ਗੱਲ ਕਰਦਾ, ਕਦੇ ਬੱਚੇ ਬਣਕੇ।

ਉਹਦੇ ਮਾਂ-ਪਿਓ ਰੱਬ ਦਾ ਹੀ ਚਮਤਕਾਰ ਮੰਨਦੇ ਕਿ ਉਹਨਾਂ ਦੀ ਨੂੰਹ ਕਿੰਨੀ ਬਦਲ ਗਈ ਹੈ। ਪਹਿਲਾਂ ਤਾਂ ਉਹਨਾਂ ਦੇ ਨਾਂ ਤੋਂ ਹੀ ਚਿੜਦੀ ਸੀ। ਹੁਣ ਕਿੰਨੇਂ ਪਿਆਰ ਨਾਲ ਹਾਲਚਾਲ ਪੁੱਛਦੀ ਹੈ, ਗੱਲਾਂ ਕਰਦੀ ਹੈ। ਹੁਣ ਤਾਂ ਬੱਚਿਆਂ ਨੂੰ ਵੀ ਗੱਲ ਕਰਨ ਤੋਂ ਨਹੀਂ ਰੋਕਦੀ।

                                                        -0-

                                                                       ਅਨੁਵਾਦਕ :  ਸ਼ਿਆਮ ਸੁੰਦਰ ਅਗਰਵਾਲ

गतिविधियाँ

  • सम्पर्क:-

    सुकेश साहनी

    185,उत्सव,महानगर पार्ट–2
    बरेली–243122 (उ.प्र.)


    sahnisukesh@gmail.com

    रामेश्वर काम्बोज ´हिमांशु´

    रचनाएँ भेजने के लिए ई-मेल-:-

    laghukatha89@gmail.com

    विशेष सूचना-:-

    पूर्व अनुमति के बिना लघुकथा डॉट कॉंम की सामग्री का उपयोग नहीं किया जा सकता ।

    केवल स्वीकृत रचनाओं की ही सूचना दी जाती है।

    -सम्पादक द्वय

Design by TemplateWorld and brought to you by SmashingMagazine