जुलाई 2026

भाषान्तरटुकड़े-टुकड़े/ਟੋਟੇ-ਟੋਟੇ     Posted: July 1, 2026

ਚੰਦਰ ਸ਼ੇਖਰ ਦੁਬੇ-अनुवाद -योगराज प्रभाकर

ਤਲਾਕ ਹੋ ਜਾਣ ਮਗਰੋਂ ਉਹਨੇ ਆਪਣੀ ਸਾਬਕਾ ਪਤਨੀ ਦੀ ਕੋਈ ਵੀ ਚੀਜ਼ ਘਰ ਵਿੱਚ ਨਹੀਂ ਰਹਿਣ ਦਿੱਤੀ। ਪੁਰਾਣੇ ਕੱਪੜੇ ਭਾਂਡੇ ਮਾਂਜਣ ਵਾਲੀ ਨੂੰ ਦੇ ਦਿੱਤੇ। ਜਿਨ੍ਹਾਂ ਫੋਟੋਆਂ ਵਿੱਚ ਉਹ ਸੀ, ਉਹ ਪਾੜ ਕੇ ਟੋਟੇ-ਟੋਟੇ ਕਰ ਸੁੱਟੀਆਂ।

ਪਰ, ਇੰਨਾ ਕੁਝ ਕਰਨ ਮਗਰੋਂ ਵੀ ਉਹਦੀ ਪਤਨੀ ਦਾ ਇੱਕ ਪਰਾਂਦਾ ਬੈੱਡ ਦੇ ਗੱਦਿਆਂ ਹੇਠ ਦੱਬਿਆ ਰਹਿ ਗਿਆ।

ਇੱਕ ਦਿਨ ਬੈੱਡ ਝਾੜਦਿਆਂ ਉਹ ਪਰਾਂਦਾ ਫ਼ਰਸ਼ ’ਤੇ ਜਾ ਡਿੱਗਾ। ਉਹ ਕਾਫ਼ੀ ਦੇਰ ਤੱਕ ਉਹਨੂੰ ਹੈਰਾਨੀ ਨਾਲ ਤੱਕਦਾ ਰਿਹਾ। 

ਫੇਰ ਕਿਸੇ ਕਾਕਰੋਚ ਦੀ ਲੋਥ ਵਾਂਗੂੰ ਚਿਮਟੇ ਨਾਲ ਚੁੱਕ ਕੇ ਉਹਨੂੰ ਬਾਹਰ ਸੁੱਟ ਦਿੱਤਾ।

ਪਰਾਂਦੇ ਨੂੰ ਗਲੀ ਵਿੱਚ ਸੁੱਟਿਆ ਤਾਂ ਓਥੋਂ ਦੀ ਕਤੀੜ੍ਹ ਨੇ ਉਹਨੂੰ ਬੋਚ ਲਿਆ। ਉਹ ਖਿੱਚ-ਧੂਹ ਕੇ ਉਹਦੇ ਟੋਟੇ ਕਰਨ ਲੱਗ ਪਏ।

ਉਹ ਇਹ ਤਮਾਸ਼ਾ ਕਾਫ਼ੀ ਦੇਰ ਤੱਕ ਦੇਖਦਾ ਰਿਹਾ।

ਅਚਾਨਕ ਉਹਨੂੰ ਪਤਾ ਨਹੀਂ ਕੀ ਸੁੱਝਿਆ… ਉਹ ਕੁੱਤਿਆਂ ਨੂੰ ਦੁਰਕਾਰਦੇ ਹੋਏ ਉਨ੍ਹਾਂ ਦੇ ਮੂੰਹ ਵਿੱਚੋਂ ਪਰਾਂਦੇ ਦੇ ਟੋਟੇ ਖੋਹਣ ਲੱਗ ਪਿਆ।

गतिविधियाँ

  • सम्पर्क:-

    सुकेश साहनी

    185,उत्सव,महानगर पार्ट–2
    बरेली–243122 (उ.प्र.)


    sahnisukesh@gmail.com

    रामेश्वर काम्बोज ´हिमांशु´

    रचनाएँ भेजने के लिए ई-मेल-:-

    laghukatha89@gmail.com

    विशेष सूचना-:-

    पूर्व अनुमति के बिना लघुकथा डॉट कॉंम की सामग्री का उपयोग नहीं किया जा सकता ।

    केवल स्वीकृत रचनाओं की ही सूचना दी जाती है।

    -सम्पादक द्वय

Design by TemplateWorld and brought to you by SmashingMagazine