अगस्त 2026

भाषान्तरचलते-फिरते डाकघर/ਚਲਦੇ- ਫਿਰਦੇ ਦਫ਼ਤਰ / ਰਾਮਮੂਰਤ ‘ਰਾਹੀ’     Posted: August 1, 2025

ਅਨੁਵਾਦਕ : ਸ਼ਿਆਮ ਸੁੰਦਰ ਅਗਰਵਾਲ

“ਕੁਲੀ ਵੀਰੇ, ਪਟਨਾ ਐਕਸਪ੍ਰੈਸ ਕਿਸ ਪਲੇਟਫਾਰਮ ’ਤੇ ਆਊਗੀ?” ਮਾਤਾਦੀਨ ਤੋਂ ਇਕ ਔਰਤ ਨੇ ਪੁੱਛਿਆ।

“ਦੋ ਨੰਬਰ ’ਤੇ।”

“ਅੰਕਲ, ਇੱਥੋਂ ਲਖਨਊ ਲਈ ਕੋਈ ਟ੍ਰੇਨ ਹੈ ਕੀ?” ਇਕ ਯੁਵਕ ਨੇ ਪੁੱਛਿਆ।

“ਹਾਂ ਹੈ। ਇਕ ਘੰਟੇ ਬਾਦ।”

“ਸਾਬਰਮਤੀ ਐਕਸਪ੍ਰੈਸ ਕਿੰਨੀਂ ਲੇਟ ਚੱਲ ਰਹੀ ਐ?” ਇਕ ਬਜ਼ੁਰਗ ਨੇ ਪੁੱਛਿਆ।

“ਦੋ ਘੰਟੇ।”

ਦੁਪਹਿਰ ਦੇ ਤਿੰਨ ਵੱਜ ਰਹੇ ਸਨ। ਹੁਣ ਤਕ ਮਾਤਾਦੀਨ ਨੇ ਬੋਹਣੀ ਵੀ ਨਹੀਂ ਕੀਤੀ ਸੀ। ਮੁਸਾਫ਼ਿਰ ਆਪਣੇ ਟ੍ਰਾਲੀ-ਬੈਗ ਖੁਦ ਹੀ ਘੜੀਸ ਕੇ  ਲਿਜਾ ਰਹੇ ਸਨ। ਉੱਤੋਂ ਮੁਸਾਫ਼ਿਰਾਂ ਦੇ ਸਵਾਲਾਂ ਦੇ ਜਵਾਬ ਦਿੰਦਾ ਉਹ ਤੰਗ ਆ ਗਿਆ ਸੀ। ਫਿਰ ਉਹ ਕੁਝ ਬੁੜਬੁੜਾਉਂਦਾ ਹੋਇਆ ਸਟੇਸ਼ਨ ਮਾਸਟਰ ਦੇ ਦਫ਼ਤਰ ਵੱਲ ਤੁਰ ਪਿਆ।

“ਸਾ’ਬ ਜੀ, ਤੁਸੀਂ ਮੈਨੂੰ ਪੁੱਛਗਿੱਛ ਦਫਤਰ ’ਚ ਨੌਕਰੀ ’ਤੇ ਲਵਾ ਦਿਓ।” ਮਾਤਾਦੀਨ ਨੇ ਸਟੇਸ਼ਨ ਮਾਸਟਰ ਨੂੰ ਕਿਹਾ।

“ਕੀ ਗੱਲ ਐ ਮਾਤਾਦੀਨ, ਅੱਜ ਇਉਂ ਕਿਉਂ ਬੋਲ ਰਿਹੈਂ?” ਸਟੇਸ਼ਨ ਮਾਸਟਰ ਨੇ ਮੁਸਕਰਾਉਂਦੇ ਹੋਏ ਪੁੱਛਿਆ।

“ਸਾ’ਬ ਜੀ, ਤੁਹਾਨੂੰ ਪਤਾ ਈ ਐ ਜਦੋਂ ਦੀ ਸਟੇਸ਼ਨ ’ਤੇ ਲਿਫਟ ਲੱਗੀ ਐ, ਐਸਕੇਲੇਟਰ ਚਾਲੂ ਹੋਇਐ… ਤੇ ਆਹ ਪਹੀਆਂ ਵਾਲੇ ਸੂਟਕੇਸ ਆਏ ਐ…ਉਦੋਂ ਦੀ ਸਾਡੇ ਕੁਲੀਆਂ ਦੀ ਕਮਾਈ ਬਹੁਤ ਘਟਗੀ। ਹੁਣ ਤਾਂ ਭੁੱਖੇ ਮਰਨ ਦੀ ਨੌਬਤ ਆਈ ਪਈ ਐ।”

“ਉਹ ਤਾਂ ਮੈਂ ਵੀ ਜਾਣਦਾਂ ਹਾਂ।  ਪਰ ਤੂੰ ਇਹ ਦੱਸ ਕਿ ਪੁੱਛਗਿੱਛ ਦਫ਼ਤਰ ’ਚ ਨੌਕਰੀ ਦੀ ਗੱਲ ਕਿਉਂ ਕਰ ਰਿਹਾ ਸੀ?” ਸਟੇਸ਼ਨ ਮਾਸਟਰ ਨੇ ਉਸਦੀ ਗੱਲ ਵਿੱਚ ਹੀ ਕੱਟਦੇ ਹੋਏ ਕਿਹਾ।

“ਸਰ, ਉਹੀ ਦਸ ਰਿਹੈਂ। ਹੁਣ ਤਾਂ ਅਸੀਂ ਕੁਲੀ ਚਲਦੇ-ਫਿਰਦੇ ਪੁੱਛਗਿੱਛ ਦਫ਼ਤਰ ਬਣ ਕੇ ਰਹਿ ਗਏ ਆਂ। ਲੋਕ ਸਾਡੇ ਤੋਂ ਸਮਾਨ ਨਹੀਂ ਚੁਕਵਾਉਂਦੇ, ਬਸ ਪੁੱਛਗਿੱਛ ਹੀ ਕਰਦੇ ਹਨ…।”

ਮਾਤਾਦੀਨ ਦੀਆਂ ਅੱਖਾਂ ਭਰ ਆਈਆਂ ਤੇ ਉਹ ਹੰਝੂ ਪੂੰਝਦਾ ਹੋਇਆ ਦਫ਼ਤਰੋਂ ਬਾਹਰ ਨਿਕਲ ਗਿਆ।

                                                        -0-

                                                                            ਅਨੁਵਾਦਕ : ਸ਼ਿਆਮ ਸੁੰਦਰ ਅਗਰਵਾਲ

गतिविधियाँ

  • सम्पर्क:-

    सुकेश साहनी

    185,उत्सव,महानगर पार्ट–2
    बरेली–243122 (उ.प्र.)


    sahnisukesh@gmail.com

    रामेश्वर काम्बोज ´हिमांशु´

    रचनाएँ भेजने के लिए ई-मेल-:-

    laghukatha89@gmail.com

    विशेष सूचना-:-

    पूर्व अनुमति के बिना लघुकथा डॉट कॉंम की सामग्री का उपयोग नहीं किया जा सकता ।

    केवल स्वीकृत रचनाओं की ही सूचना दी जाती है।

    -सम्पादक द्वय

Design by TemplateWorld and brought to you by SmashingMagazine