जून 2026

भाषान्तरकुणसी जात बताऊँ/ਕਿਹੜੀ ਦੱਸਾਂ ਜਾਤ     Posted: January 1, 2025

ਮਾਧਵ ਨਾਗਦਾ 

पंजाबी अनुवादःयोगराज प्रभाकर 

.    “ਹਾੱਅ-ਹਾ!  ਕਿੰਨਾਂ ਹੁੰਮ ਐ, ਸਾਹ-ਸਤ ਚੂਸ ਲਿਆ ਪਿੰਡੇ ਦਾ!” ਕਹਿੰਦਿਆਂ ਬੁਜ਼ੁਰਗ ਆ ਕੇ ਨਿੱਮ ਦੀ ਛਾਵੇਂ ਬਹਿ ਗਿਆ। ਸਿਰੋਂ ਸਾਫ਼ਾ ਲਾਹ ਕੇ ਮੱਥੇ ਨੂੰ ਹਵਾ ਲੁਆਉਣ ਲੱਗਾ। ਮੋਢੇ ਤੋਂ ਪਰਨਾ ਲਾਹ ਕੇ ਚਿਹਰੇ ਤੋਂ ਮੁੜ੍ਹਕਾ ਪੂੰਝਿਆ। ਸਾਫ਼ਾ ਫੇਰ ਬੰਨ੍ਹਿਆ  ਅਤੇ ਪਾਣੀ ਪਿਆਉਣ ਵਾਲੀ ਵਲ ਤੱਕਿਆ।    
ਨਿੱਮ ਥੱਲੇ ਇੱਕ ਚੌਂਤਰਾ ਸੀ।  ਚੌਂਤਰਾ ਉੱਪਰ ਪਿਆਊ ਸੀ। ਓਮਪ੍ਰਕਾਸ਼ ਆਪਣੇ ਪਿਓ ਦੀ ਯਾਦ ਵਿੱਚ ਹਰ ਸਾਲ ਇਹ ਪਿਆਊ ਜੇਠ-ਹਾੜ੍ਹ ਦੇ ਮਹੀਨੇ ਲੂਆਉਂਦਾ ਹੈ। ਲੋਕਾਂ ਦਾ ਕਹਿਣਾ ਹੈ ਕਿ  ਜਿਓਂਦੇ-ਜੀ ਕਦੀਂ ਪਿਓ ਨੂੰ ਪਾਣੀ ਦਾ ਘੁੱਟ ਨਹੀਂ ਦਿੱਤਾ ‘ਤੇ ਹੁਣ ਲੋਕਾਂ ਦੀ ਤ੍ਰੇਹ ਬੁਝਾਉਣ ਦਾ ਨਾਟਕ ਕਰ ਰਿਹਾ ਹੈ। ਖੈਰ! ਲੋਕ ਤਾਂ ਕਹਿੰਦੇ ਹੀ ਹੁੰਦੇ ਨੇ, ਲੋਕਾਂ ਦਾ ਕੀ। ਫਿਲਹਾਲ ਬੁਜ਼ੁਰਗ ਦਾ ਸੰਘ ਸੁੱਕ ਰਿਹਾ ਸੀ। ਓਹਦਾ ਦਿਲ ਕੀਤਾ ਕਿ ਪੂਰਾ ਘੜਾ ਹੀ ਪੀ ਲਵੇ, ਗਟਾਗਟ। ਪਰ ਪਾਣੀ ਮੰਗਣ ਦੀ ਥਾਂ ਉਸਨੇ ਪੁੱਛਿਆ, “ਕੌਣ ਹੁੰਨੇ ਓਂ ਭਾਈ?”
ਪਾਣੀ ਪਿਲਾਉਣ ਵਾਲੀ ਮੁਟਿਆਰ ਨੇ ਪਹਿਲਾਂ ਘੜਿਆਂ ਵਲ ਅਤੇ ਫੇਰ ਕੋਲ ਪਏ ਥੋੜੇ ਜਿਹੇ ਸਿੱਕਿਆਂ ਵਲ ਤੱਕਿਆ, ਆਖਰ ਮੱਥੇ ‘ਤੇ ਤਿਉੜੀਆਂ ਪਾਉਂਦਿਆਂ ਬੋਲੀ, “ਪੈਸੇ ‘ਤੇ ਪਾਣੀ ਦੀ ਕੋਈ ਜਾਤ ਨੀ ਹੁੰਦੀ ਬਾਬਾ।”
“ਪਾਣੀ ਦੀ ਨੀ, ਤੇਰੀ ਪੁੱਛ ਰਿਹਾਂ।”
“ਕਿਹੜੀ ਜਾਤ ਦੱਸਾਂ ਬਾਬਾ? ਮੈਂ ਔਂਤਰੀ ਤਾਂ ਦਿਨ ‘ਚ ਛੱਤੀ ਦੀਆਂ ਛੱਤੀ ਜਾਤਾਂ ਜੀ ਲੈਨੀ ਆਂ.” ਓਹਨੇ ਲੰਮਾ ਜਿਹਾ ਹੌਂਕਾ ਭਰਿਆ।
“ਬੁਝਾਰਤਾਂ ਨਾ ਪਾ, ਸਾਫ਼-ਸਾਫ਼ ਦੱਸ।”  ਬੁਜ਼ੁਰਗ ਖਿਝ ਜਿਹਾ  ਗਿਆ।
“ਲੈ ਸੁਣ ਫੇਰ।” ਮੁਟਿਆਰ ਦੇ ਚਿਹਰੇ ਉਪਰ ਅਚਾਨਕ ਸਖ਼ਤੀ ਫੈਲ ਗਈ।
“ਤੜਕੇ ਉੱਠਕੇ ਪੂਰੇ ਘਰ ਦਾ ਝਾੜੂ ਪੋਚਾ ਕਰਦੀ ਆਂ, ਟੱਟੀਆਂ ਸਾਫ਼ ਕਰਦੀ ਆਂ। ਤਾਂ ਹੋ ਗਈ ਜਮਦਾਰਨੀ। ਫੇਰ ਨੰਬਰ ਔਦਾ ਹੈ ਡੰਗਰ-ਵੱਛੇ ਦਾ। ਸਨ੍ਹੀ-ਪੱਠੇ, ਦਾਣਾ-ਪਾਣੀ। ਧਾਰਾਂ ਕੱਢਣੀਆਂ, ਗੋਹਾ ਪੱਥਣਾ। ਤਾਂ ਹੋ ਗਈ ਗਵਾਲਣ। ਫੇਰ ਪੰਡਾਂ ਦੀਆਂ ਪੰਡਾਂ ਕੱਪੜੇ-ਲੀੜੇ ਧੋਨੀ ਆਂ, ਪ੍ਰੈਸ ਕਰਦੀ ਆਂ। ਤਾਂ ਹੋ ਗਈ ਧੋਬਣ। ਫੇਰ ਕਰਦੀ ਆਂ ਕੱਪੜੇ ਰਫੂ, ਕਾਜ-ਬਟਣ ਤੇ ਸਿਲਾਈ-ਤਰਪਾਈ। ਤਾਂ ਮੇਰੀ ਜਾਤ ਦਰਜੀ। ਘਰ ਦਾ ਕੱਮ ਨਬੇੜ ਕੇ ਐਥੇ ਲੋਕਾਂ ਨੂੰ ਪਾਣੀ ਪਿਲਾਉਣ ਬਹਿਨੀ ਆਂ, ਤਾਂ ਹੋ ਗਈ ਘੁਮਿਆਰ। ਸ਼ਾਮ ਨੂੰ ਫੇਰ ਰੋਟੀ-ਟੁੱਕ, ਭਾਂਡੇ-ਪੋਚਾ। ਰਾਤੀਂ ਜਦੋਂ ਮੰਜੇ ਤੇ ਪੈਨੀ ਆਂ ਤਾਂ ਅੱਖਾਂ ਮਣ-ਮਣ ਭਾਰੀ ਹੋ ਜਾਂਦੀਆਂ ਨੇ। ਜੀ ਕਰਦੈ ਕਿ ਘੋੜੇ ਵੇਚ ਕੇ ਸੌਂ ਜਾਵਾਂ, ਪਰ ਉਦੋਂ ਈਂ ਮੇਰਾ ਆਦਮੀ ਆ ਜਾਂਦਾ ਹੈ।  ਨਾਂਹ-ਨੁੱਕਰ ਕਰਾਂ ਤਾਂ ਤਾਨ੍ਹੇ-ਮਿਹਣੇ  ਮਾਰਦਾ ਹੈ, ‘ਕਮਾ ਕੇ ਲਿਆਉਨਾ, ਜੋ ਕਹੂੰ ਤੈਨੂੰ ਕਰਨਾ ਪੈਣੇ।’ ਮਨ ਮਾਰਕੇ ਢਿੱਡ ਦੀ ਖਾਤਰ ਬਿਸਤਰੇ ਵਾਂਗ ਬਿਛਣਾ ਪੈਂਦਾ ਹੈ। ‘ਤੇ ਇਸ ਤਰਾਂ ਰਾਤ ਨੂੰ ਮੈਂ ਬਣ ਜਾਂਨੀ ਆਂ ਵੇਸਵਾ.. ‘ਤੇ…”                        
“ਬੱਸ ਧੀਏ ਬੱਸ। ਹੁਣ ਅੱਗੇ ਕੁਸ਼ ਨਾ ਬੋਲੀਂ। ਤੂੰ ਤਾਂ ਠੰਡਾ ਪਾਣੀ ਪਿਲਾ ਦੇ ਬੱਸ।”
ਪਾਣੀ ਪੀਂਦਿਆਂ ਬੁਜ਼ੁਰਗ ਨੂੰ ਆਪਣੀ ਧੀ ਯਾਦ ਆ ਰਹੀ ਹੈ।
……………..

गतिविधियाँ

  • सम्पर्क:-

    सुकेश साहनी

    185,उत्सव,महानगर पार्ट–2
    बरेली–243122 (उ.प्र.)


    sahnisukesh@gmail.com

    रामेश्वर काम्बोज ´हिमांशु´

    रचनाएँ भेजने के लिए ई-मेल-:-

    laghukatha89@gmail.com

    विशेष सूचना-:-

    पूर्व अनुमति के बिना लघुकथा डॉट कॉंम की सामग्री का उपयोग नहीं किया जा सकता ।

    केवल स्वीकृत रचनाओं की ही सूचना दी जाती है।

    -सम्पादक द्वय

Design by TemplateWorld and brought to you by SmashingMagazine