जून 2026

भाषान्तरअन्तिम बातचीत /ਆਖਰੀ ਗੱਲਬਾਤ     Posted: May 1, 2026

लेखक-ਰਘੁਨੰਦਨ ਤ੍ਰਿਵੇਦੀ- पंजाबी-अनुवाद-श्याम सुन्दर अग्रवाल

” ‘ਖ’ ਯਾਰ, ਮੈਂ ਤੇਰੀ ਇਕ ਤਸਵੀਰ ਬਣਾਈ ਹੈ। ਇਸਨੂੰ ਦੇਖ ਕੇ ਤੂੰ ਹੈਰਾਨ ਰਹਿ ਜਾਵੇਂਗਾ। ਇਸ ਤਸਵੀਰ ‘ਚ ਤੂੰ ਏਨਾ ਪਿਆਰਾ ਲਗਦਾ ਹੈਂ ਕਿ ਕੀ ਕਹਿਣਾ! ਤੇਰੇ ਚਿਹਰੇ’ ਤੇ ਜੋ ਖਾਮੀਆਂ ਹਨ ਨਾ, ਉਹ ਸਭ ਮੈਂ ਦੂਰ ਕਰ ਦਿੱਤੀਆਂ ਹਨ। “

” ‘ਕ’, ਮੈਂ ਵੀ ਤੇਰੀ ਇਕ ਤਸਵੀਰ ਬਣਾਈ ਹੈ। ਮੈਂ ਦਾਅਵੇ ਨਾਲ ਕਹਿੰਦਾ ਹਾਂ ਕਿ ਇਸ ਤਸਵੀਰ’ ਚ ਤੂੰ ਜਿੰਨਾ ਖੂਬਸੂਰਤ ਦਿਖਾਈ ਦਿੰਦਾ ਹੈਂ, ਓਨਾ ਖੂਬਸੂਰਤ ਮੈਨੂੰ ਤੂੰ ਕਦੇ ਨਜ਼ਰ ਆਇਆ ਈ ਨਹੀਂ।”

“ਸਚਮੁੱਚ? ਵਾਕਈ ਤੂੰ ਵੀ ਮੇਰੀ ਇਕ ਤਸਵੀਰ ਬਣਾਈ ਹੈ! ਪਰ ਤੈਨੂੰ ਤਾਂ ਤਸਵੀਰ ਬਣਾਉਣੀ ਆਉਂਦੀ ਹੀ ਨਹੀਂ।” ‘ਕ’ ਨੇ ਕਿਹਾ।

“ਨਹੀਂ, ਮੈਂ ਤੇਰੀ ਜੋ ਤਸਵੀਰ ਬਣਾਈ ਹੈ ਨਾ, ਉਹ ਕਾਗ਼ਜ਼ ‘ਤੇ ਨਹੀਂ, ਆਪਣੇ ਹਿਰਦੇ ‘ਚ ਬਣਾਈ ਹੈ।”

“ਖੈਰ ਦਿਖਾ।”

“ਨਹੀਂ ਪਹਿਲਾਂ ਤੂੰ ਦਿਖਾ।”

“ਠੀਕ ਹੈ। ਇਹ ਦੇਖ। ਲਗਦਾ ਹੈਂ

ਹੈ ਨਾ ਸਾਡੇ ਸਾਰਿਆਂ ਵਰਗਾ।”

“ਪਰ ਮੇਰੀ ਦਾੜ੍ਹੀ?”

“ਯਾਰ, ਦਾੜ੍ਹੀ ਹੀ ਤਾਂ ਉਹ ਚੀਜ ਹੈ, ਜਿਸ ਨਾਲ ਤੂੰ ਅਜੀਬ ਤੇ ਕਿਸੇ ਹੱਦ   ਤਕ ਜ਼ਾਲਿਮ ਦਿਖਾਈ ਦਿੰਦਾ ਹੈਂ। ਇਸ ਲਈ ਦਾੜ੍ਹੀ ਮੈਂ ਹਟਾ ਦਿੱਤੀ।”

“ਪਰ ਮੈਂ ਤੇਰੇ ਜਿਸ ਚਿਹਰੇ ਦੀ ਕਲਪਨਾ ਕੀਤੀ ਹੈ, ਉਸ ‘ਚ ਤੂੰ ਦਾੜ੍ਹੀ ਵਾਲਾ ਹੀ ਹੈਂ।” ‘ਖ’ ਨੇ ਦੁਖੀ ਮਨ ਨਾਲ ਕਿਹਾ।

ਇਸ ਗੱਲਬਾਤ ਤੋਂ ਬਾਅਦ ‘ਕ’ ਤੇ ‘ਖ’ ਕਦੇ ਦੋਸਤਾਂ ਵਾਂਗ ਨਹੀਂ ਮਿਲ ਸਕੇ।

-0-

गतिविधियाँ

  • सम्पर्क:-

    सुकेश साहनी

    185,उत्सव,महानगर पार्ट–2
    बरेली–243122 (उ.प्र.)


    sahnisukesh@gmail.com

    रामेश्वर काम्बोज ´हिमांशु´

    रचनाएँ भेजने के लिए ई-मेल-:-

    laghukatha89@gmail.com

    विशेष सूचना-:-

    पूर्व अनुमति के बिना लघुकथा डॉट कॉंम की सामग्री का उपयोग नहीं किया जा सकता ।

    केवल स्वीकृत रचनाओं की ही सूचना दी जाती है।

    -सम्पादक द्वय

Design by TemplateWorld and brought to you by SmashingMagazine