जुलाई 2026

भाषान्तरयुगबोध-ਯੁਗ-ਬੋਧ     Posted: February 1, 2021

ਯੁਗ-ਬੋਧ/ਪ੍ਰਿਥਵੀਰਾਜ ਅਰੋੜਾ-अनुवादक -श्याम सुन्दर अग्रवाल

ਇਕ ਨੌਜਵਾਨ ਸੜਕ ਕਿਨਾਰੇ ਖਿੱਲਰੇ ਕੱਚ ਨੂੰ ਆਪਣੇ ਬੂਟਾਂ ਨਾਲ ਧੱਕਦਾ ਹੋਇਆ ਸੜਕ ਦੇ ਕਿਨਾਰੇ ਵੱਲ ਲਿਜਾ ਰਿਹਾ ਸੀ।

ਸੜਕ ਦੇ ਦੂਜੇ ਪਾਸੇ ਜਾ ਰਿਹਾ ਇਕ ਹੋਰ ਨੌਜਵਾਨ ਉਹਨੂੰ ਅਜਿਹਾ ਕਰਦੇ ਦੇਖ, ਠਿਠਕ ਕੇ ਖੜਾ ਹੋ ਗਿਆ। ਫਿਰ ਹੌਲੀ-ਹੌਲੀ ਚਲਦਾ ਉਸ ਕੋਲ ਪਹੁੰਚਿਆ ਤੇ ਉਸਦੇ ਮੋਢੇ ਉੱਪਰ ਹੱਥ ਰੱਖ ਕੇ ਬੋਲਿਆ, “ਦੋਸਤ! ਕੋਈ ਜ਼ਖ਼ਮੀ ਨਾ ਹੋ ਜਾਵੇ. ਤੁਹਾਨੂੰ ਅਜਿਹਾ ਕਰਦੇ ਦੇਖ ਬਹੁਤ ਚੰਗਾ ਲੱਗ ਰਿਹਾ ਹੈ। ਤੁਸੀਂ ਇਕ ਚੰਗੇ ਨਾਗਰਿਕ ਹੋ। ਆਪਣੇ ਕਰਤਵ ਪ੍ਰਤੀ ਸਚੇਤ ਹੋ, ਪਰੰਤੂ…”

ਉਤਸੁਕਤਾਵਸ ਪਹਿਲੇ ਨੌਜਵਾਨ ਨੇ ਪੁੱਛਿਆ, “ਪਰੰਤੂ ਕੀ?”

“ਦੋ ਕਦਮ ’ਤੇ ਕੇਲੇ ਦਾ ਛਿਲੱੜ ਪਿਆ ਮਿਲੇਗਾ। ਅੱਗੇ ਸੜਕ ਦੇ ਵਿਚਕਾਰ ਕਿੱਲਾਂ ਪਈਆਂ ਮਿਲਣਗੀਆਂ। ਚੁਰਸਤੇ ਵਿਚ ਚਾਰ-ਪੰਜ ਗਾਵਾਂ ਬੈਠੀਆਂ ਮਿਲਣਗੀਆਂ। ਕਿਸ-ਕਿਸ ਨੂੰ ਸੁਧਾਰੋਗੇ?”

“ਫਿਰ ਇੰਜ ਹੀ ਚੱਲਣ ਦੇਈਏ?” ਉਸਨੇ ਸਵਾਲ ਤੇ ਸਵਾਲ ਕੀਤਾ।

“ਹਰੇਕ ਦਾ ਕੰਮ ਵੰਡਿਆ ਹੋਇਆ ਹੈ। ਜਿਸਦਾ ਕੰਮ ਹੈ, ਉਹੀ ਕਰੇ। ਗ਼ੈਰਜ਼ਿੰਮੇਵਾਰ ਲੋਕਾਂ ਦਾ ਭਾਰ ਕਦੋਂ ਤਕ ਉਠਾਉਗੇ? ਉਹ ਰੁਕਿਆ ਤੇ ਫਿਰ ਅੱਗੇ ਬੋਲਿਆ, “ਮੈਂ ਤਾਂ ਆਪਣੀ ਹੀ ਜ਼ਿੰਮੇਵਾਰੀ ਨੂੰ ਪੂਰੀ ਤਰ੍ਹਾਂ ਨਿਭਾਉਂਦਾ ਹਾਂ। ਤੁਸੀਂ ਆਪਣਾ ਟੀਚਾ ਜਿਵੇਂ ਚਾਹੋ ਤੈਅ ਕਰੋ।”

ਦੂਜੇ ਨੌਜਵਾਨ ਨੇ ਦੋ ਉਂਗਲਾਂ ਮੱਥੇ ਉੱਤੇ ਲਿਜਾ ਕੇ ਉਸਨੂੰ ਸਲਾਮ ਕੀਤਾ ਤੇ ਆਪਣੀ ਮੰਜ਼ਿਲ ਵੱਲ ਤੁਰ ਪਿਆ।

-0-

गतिविधियाँ

  • सम्पर्क:-

    सुकेश साहनी

    185,उत्सव,महानगर पार्ट–2
    बरेली–243122 (उ.प्र.)


    sahnisukesh@gmail.com

    रामेश्वर काम्बोज ´हिमांशु´

    रचनाएँ भेजने के लिए ई-मेल-:-

    laghukatha89@gmail.com

    विशेष सूचना-:-

    पूर्व अनुमति के बिना लघुकथा डॉट कॉंम की सामग्री का उपयोग नहीं किया जा सकता ।

    केवल स्वीकृत रचनाओं की ही सूचना दी जाती है।

    -सम्पादक द्वय

Design by TemplateWorld and brought to you by SmashingMagazine